readme ਫਾਇਲ ਦੇ ਤਾਜ਼ਾ ਅੱਪਡੇਟ ਲਈ http://www.openoffice.org/welcome/readme.html ਵੇਖੋ।
ਇਸ ਫਾਇਲ ਵਿੱਚ ਇਸ ਪ੍ਰੋਗਰਾਮ ਬਾਰੇ ਜਰੂਰੀ ਜਾਣਕਾਰੀ ਸ਼ਾਮਿਲ ਹੈ। ਕਿਰਪਾ ਕਰਕੇ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਇਹ ਜਾਣਕਾਰੀ ਧਿਆਨ ਨਾਲ ਪੜ੍ਹੋ।
ਤੁਸੀਂ OOo-dev ਦੀ ਇਹ ਕਾਪੀ ਅੱਜ ਮੁਫ਼ਤ ਵਰਤ ਸਕਦੇ ਹੋ, ਕਿਉਂਕਿ ਅੱਡ ਅੱਡ ਯੋਗਦਾਨੀਆਂ, ਅਤੇ ਵਪਾਰਕ ਸਪਾਂਸਰ ਨੇ OOo-dev ਨੂੰ ਡਿਜ਼ਾਇਨ ਕਰਕੇ, ਡਿਵੈਲਪ ਕਰਕੇ, ਟੈਸਟ ਕਰਕੇ, ਟਰਾਂਸਲੇਟ ਕਰਕੇ, ਡੌਕੂਮੈਂਟ ਤਿਆਰ ਕਰਕੇ, ਸਹਾਇਤਾ ਦੇਕੇ, ਪਰਚਾਰ ਕਰਕੇ ਅਤੇ ਹੋਰ ਕਈ ਢੰਗਾਂ ਨਾਲ ਮੱਦਦ ਕਰਕੇ ਉਸ ਥਾਂ ਪਹੁੰਚਾਇਆ ਹੈ, ਜਿੱਥੇ ਇਹ ਅੱਜ ਹੈ - ਸੰਸਾਰ ਦਾ ਮੁੱਖ ਓਪਨ-ਸਰੋਤ ਆਫਿਸ ਸਾਫਟਵੇਅਰ।
ਲਿਨਕਸ ਕਰਨਲ ਵਰਜਨ 2.6.18 ਜਾਂ ਨਵਾਂ
glibc2 ਵਰਜਨ 2.5 ਜਾਂ ਨਵਾਂ
gtk ਵਰਜਨ 2.10.4 ਜਾਂ ਨਵਾਂ
ਪੈਂਟੀਅਮ ਅਨੁਕੂਲ PC (Pentium III ਜਾਂ ਐਥੇਲਾਨ ਸਿਫਾਰਸ਼ੀ)
256 MB RAM (512 MB RAM ਸਿਫਾਰਸ਼ੀ)
1.55 GB ਤੱਕ ਉਪਲੱਬਧ ਖਾਲੀ ਡਿਸਕ ਥਾਂ
1024x768 ਰੈਜ਼ੋਲੂਸ਼ਨ (ਵੱਧ ਰੈਜ਼ੋਲੂਸ਼ਨ ਸਿਫਾਰਸ਼ੀ) ਘੱਟੋ-ਘੱਟ 256 ਰੰਗਾਂ ਨਾਲ X ਸਰਵਰ
ਵਿੰਡੋ ਮੈਨੇਜਰ
ਸਹਾਇਕ ਤਕਨਾਲੋਜੀ ਸੰਦਾਂ (AT ਟੂਲ) ਦਾ gail 1.8.6 ਅਤੇ at-spi 1.7 ਪੈਕੇਜ ਸਹਿਯੋਗ ਲਈ ਗਨੋਮ 2.16 ਜਾਂ ਨਵਾਂ ਲੋੜੀਦਾ ਹੈ।
ਹਮੇਸ਼ਾ ਇਹ ਸਿਫਾਰਸ਼ ਕੀਤੀ ਜਾਂਦੀ ਹੈ ਕਿ ਤੁਸੀਂ ਆਪਣੇ ਸਿਸਟਮ ਉੱਤੇ ਸਾਫਟਵੇਅਰ ਇੰਸਟਾਲ ਜਾਂ ਹਟਾਉਣ ਤੋਂ ਪਹਿਲਾਂ ਬੈਕਅੱਪ ਲੈ ਲਵੋ।
ਯਕੀਨੀ ਬਣਾਓ ਕਿ ਤੁਹਾਡੇ ਕੋਲ ਆਪਣੇ ਸਿਸਟਮ ਤੇ ਆਰਜੀ ਡਾਇਰੈਕਟਰੀ ਵਿੱਚ ਲੋੜੀਂਦੀ ਖਾਲੀ ਮੈਮੋਰੀ ਹੈ, ਜਿਸ ਉੱਤੇ ਪੜ੍ਹਨ, ਲਿਖਣ ਅਤੇ ਵਰਤਣ ਦੇ ਅਧਿਕਾਰ ਮਨਜੂਰ ਹਨ। ਇੰਸਟਾਲੇਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੋਰ ਸਾਰੇ ਪ੍ਰੋਗਰਾਮ ਬੰਦ ਕਰੋ।
ਚੇਤਾਵਨੀ: ਸਰਗਰਮ ਫਾਇਲ ਜਿੰਦਰਾ ਲੀਨਕਸ NFS 2.0 ਸਮੇਤ Solaris 2.5.1 ਅਤੇ 2.7 ਸਮੱਸਿਆ ਖੜੀ ਕਰ ਸਕਦਾ ਹੈ। ਜੇ ਤੁਹਾਡੇ ਸਿਸਟਮ ਵਾਤਾਵਰਨ ਵਿੱਚ ਇਹ ਪੈਰਾਮੀਟਰ ਹਨ, ਅਸੀਂ ਉਦੇਸ਼ ਦਿੰਦੇ ਹਾਂ ਕਿ ਫਾਇਲ ਜਿੰਦਰਾ ਵਿਸ਼ੇਸਤਾ ਨਾ ਵਰਤੋਂ। ਨਹੀਂ ਤਾਂ, OOo-dev ਅਟਕ ਜਾਵੇਗਾ, ਜਦੋਂ ਲੀਨਕਸ ਕੰਪਿਊਟਰ ਤੋਂ NFS ਮਾਊਂਟ ਡਾਇਰੈਕਟਰੀ ਵਿੱਚੋਂ ਫਾਇਲ ਖੋਲਣ ਦੀ ਕੋਸ਼ਿਸ਼ ਕਰਦੇ ਹੋ।
ਇੱਥੇ ਯੂਜ਼ਰ ਨਿਰੀਖਣ ਵੀ ਆਨਲਾਈਨ ਸਥਾਪਤ ਕੀਤਾ ਹੈ ਜੋ ਅਸੀਂ ਤੁਹਾਨੂੰ ਭਰਨ ਲਈ ਕਹਿੰਦੇ ਹਾਂ। ਯੂਜ਼ਰ ਨਿਰੀਖਣ ਨਤੀਜਾ OOo-dev ਨੂੰ ਅਗਲੀ ਉਤਪਾਦ ਲਈ ਨਵੇਂ ਸਟੈਂਡਰਡ ਦੀ ਸੈਟਿੰਗ ਵਿੱਚ ਮਦਦ ਕਰਨਗੇ। ਇਸ ਦੀ ਪਰਾਵੇਸੀ ਪਾਲਸੀ ਰਾਹੀਂ, OOo-dev ਸੰਗਠਨ ਤੁਹਾਡੇ ਨਿੱਜੀ ਡਾਟੇ ਨੂੰ ਬਚਾਉਣ ਲਈ ਹਰ ਸਾਵਧਾਨੀ ਵਰਤਦਾ ਹੈ।
OOo-dev ਸੰਗਠਨ ਨੂੰ ਇਸ ਜਰੂਰੀ ਮੁਕਤ ਸਰੋਤ ਪ੍ਰੋਜੈਕਟ ਦੇ ਵਿਕਾਸ ਵਿੱਚ ਤੁਹਾਡੇ ਸਰਗਰਮ ਸਹਿਯੋਗ ਤੋਂ ਬਹੁਤ ਫਾਇਦਾ ਹੋਇਆ।
ਤੁਸੀਂ ਇਸ ਖੁੱਲੇ ਸਰੋਤ ਪ੍ਰੋਜੈਕਟ ਨੂੰ ਮੁੱਖ ਸਹਿਯੋਗ ਦੇ ਸਕਦੇ ਹੋ, ਭਾਵੇਂ ਤੁਹਾਡੇ ਕੋਲ ਸੀਮਿਤ ਸਾਫਟਵੇਅਰ ਡਿਜ਼ਾਇਨ ਜਾਂ ਕੋਡਿੰਗ ਤਜਰਬੇ ਹਨ। ਹਾਂ, ਤੁਸੀਂ!
ਅਸੀਂ ਇਹ ਉਮੀਦ ਕਰਦੇ ਹਾਂ ਕਿ ਤੁਸੀਂ ਨਵੇਂ OOo-dev 3.4 ਨਾਲ ਕੰਮ ਕਰਕੇ ਖੁਸ਼ੀ ਮਹਿਸੂਸ ਕਰੋਗੇ ਅਤੇ ਸਾਡੇ ਨਾਲ ਆਨਲਾਇਨ ਸ਼ਾਮਿਲ ਹੋਵੇਗੇ।
OOo-dev ਕਮਿਊਨਟੀ
Portions Copyright 1998, 1999 James Clark. Portions Copyright 1996, 1998 Netscape Communications Corporation.